September 10, 2026 06:44:54
ਪਤੀ ਤੇ ਗੱਡੀ ਚੜਾ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਪੁਲਿਸ ਮੁਲਾਜਮ ਪਤਨੀ ਅਤੇ ਉਸਦੇ ਆਸ਼ਿਕ ਦੀ ਗਿ੍ਫ਼ਤਾਰੀ ਦੀ ਕੀਤੀ ਮੰਗ

ਪਤੀ ਤੇ ਗੱਡੀ ਚੜਾ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਪੁਲਿਸ ਮੁਲਾਜਮ ਪਤਨੀ ਅਤੇ ਉਸਦੇ ਆਸ਼ਿਕ ਦੀ ਗਿ੍ਫ਼ਤਾਰੀ ਦੀ ਕੀਤੀ ਮੰਗ

ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਵਫਦ ਨੇ ਡੀਆਈਜੀ ਨੂੰ ਸ਼ਿਕਾਇਤ ਦੇਕੇ ਧਾਰਾਵਾਂ ਚ ਹੋਰ ਵਾਧਾ ਕਰਨ ਦੀ ਕੀਤੀ ਮੰਗ

Apr6,2026 | Yashpal Sharma | Ludhiana

 ਲੁਧਿਆਣਾ 6 ਅਪ੍ਰੈਲ

ਡੀਆਈਜੀ ਲੁਧਿਆਣਾ ਰੇਂਜ ਸ੍ਰ ਸਤਿੰਦਰ ਸਿੰਘ ਜੀ ਨੂੰ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦਾ ਇੱਕ ਵਫਦ ਮਿਲਿਆ, ਜਿਸ ਵਿੱਚ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ, ਲੁਧਿਆਣਾ ਜੋਨ ਦੇ ਮੀਡੀਆ ਪ੍ਰਚਾਰਕ ਤੇ ਸਰਕਲ ਪੂਰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਜੋਨ ਕੋਆਰਡੀਨੇਟਰ ਤੇ ਸਰਕਲ ਪੱਛਮੀਂ ਦੇ ਪ੍ਰਧਾਨ ਗੁਰਮੁੱਖ ਸਿੰਘ, ਦੋਵਾਂ ਸਰਕਲਾਂ ਦੇ ਸਕੱਤਰ ਰਘਵੀਰ ਸਿੰਘ ਜਮਾਲਪੁਰ ਤੇ ਦਵਿੰਦਰ ਸਿੰਘ ਅਤੇ ਸੀਨੀਅਰ ਆਗੂ ਕੇਵਲ ਸਿੰਘ ਸ਼ਾਮਿਲ ਸਨ। ਵਫਦ ਨੇ ਡੀਆਈਜੀ ਨੂੰ ਬਿਜਲੀ ਮੁਲਾਜ਼ਮ ਪਰਮਿੰਦਰ ਸਿੰਘ ਉੱਤੇ ਉਸਦੀ ਪਤਨੀ ਅਤੇ ਉਸਦੇ ਆਸ਼ਿਕ ਵੱਲੋਂ ਸਕਾਰਪੀਓ ਚੜਾਉਣ ਵਾਲੇ ਮਾਮਲੇ ਤੋਂ ਜਾਣੂ ਕਰਵਾਇਆ। 

ਭਾਵੇਂ ਕਿ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਯਤਨਾਂ ਸਦਕਾ ਪਰਸੋਂ ਰਾਤ ਹੀ ਮੁੱਲਾਂਪੁਰ ਥਾਣੇ ਚ ਸੰਗੀਨ ਧਾਰਾਵਾਂ 110, 118(1), 115(2), 351(2), 3(5) ਤਹਿਤ ਮੁਕੱਦਮਾ ਨੰ: 71 ਦਰਜ ਕਰ ਲਿਆ ਗਿਆ ਸੀ ਪਰ ਦੋਵੇਂ ਅਰੋਪੀ ਪੁਲਿਸ ਮੁਲਾਜ਼ਮ ਹੋਣ ਕਿਤੇ ਨਾ ਕਿਤੇ ਪੁਲਿਸ ਵੱਲੋਂ ਉਨ੍ਹਾਂ ਦਾ ਬਚਾਓ ਕਰਨ ਦੀ ਕੋਸ਼ਿਸ਼ ਤਹਿਤ ਰਾਏਕੋਟ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਪਰਮਿੰਦਰ ਸਿੰਘ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਲਿਖਿਆ ਗਿਆ ਸੀ। ਉਸ ਦੀਆਂ ਕਮੀਆਂ ਡੀਆਈਜੀ ਅੱਗੇ ਰੱਖ ਕੇ ਦਰਜ ਮੁਕੱਦਮੇਂ ਦੀਆਂ ਧਾਰਾਵਾ 'ਚ ਹੋਰ ਵਾਧੇ, ਪਰਮਿੰਦਰ ਸਿੰਘ ਤੇ ਉਸਦੇ ਪਰਿਵਾਰ ਨੂੰ ਸਿਵਲ ਹਸਪਤਾਲ ਵਿੱਚ ਆਕੇ ਧਮਕਾਉਣ ਵਾਲੇ ਦੋ ਵਿਆਕਤੀਆਂ ਨੂੰ ਏਸੇ ਮੁਕੱਦਮੇਂ ਚ ਨਾਮਜਦ ਕਰਨ ਤੋਂ ਇਲਾਵਾ ਅਰੋਪੀ ਪਤਨੀ ਤੇ ਉਸਦੇ ਆਸ਼ਿਕ ਦੀ ਫੌਰੀ ਗਿ੍ਫ਼ਤਾਰੀ ਦੀ ਮੰਗ ਵੀ ਕੀਤੀ ਗਈ।

 ਜੱਥੇਬੰਦੀ ਦੇ ਪ੍ਰਭਾਵ ਹੇਠ ਡੀਆਈਜੀ ਵੱਲੋਂ ਜਿੱਥੇ ਉਸੇ ਵੇਲੇ ਐਸ ਐਸ ਪੀ ਜਗਰਾਉਂ ਨੂੰ ਹੋਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਉੱਥੇ ਹੀ ਯੂਨੀਅਨ ਵੱਲੋਂ ਅਪਣੇ ਲੈਟਰ ਹੈੱਡ ਉੱਤੇ ਦਿੱਤੀ ਸ਼ਿਕਾਇਤ ਨੂੰ ਤੁਰੰਤ ਮਾਰਕ ਕਰਕੇ ਹੱਥੋ ਹੱਥੀ ਐਸ ਐਸ ਪੀ ਸਾਹਿਬ ਨੂੰ ਦੇਣ ਲਈ ਵੀ ਦਿੱਤਾ ਗਿਆ। ਇਸ ਮੌਕੇ ਰਸ਼ਪਾਲ ਸਿੰਘ ਪਾਲੀ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਕਿਸੇ ਵੀ ਕੀਮਤ ਤੇ ਦੋਸ਼ੀਆਂ ਨੂੰ ਬਚਣ ਨਹੀਂ ਦੇਵੇਗੀ ਭਾਵੇਂ ਪੁਲਿਸ ਮੁਲਾਜਮ ਕਿੰਨੀ ਵੀ ਉੱਚੀ ਪਹੁੰਚ ਕਿਉਂ ਨਾ ਰੱਖਦੇ ਹੋਣ। ਉਨ੍ਹਾਂ ਏਹ ਵੀ ਦੱਸਿਆ ਕਿ ਸਿਵਲ ਹਸਪਤਾਲ ਰਾਏਕੋਟ ਵਿਖੇ ਧਮਕਾਉਣ ਆਏ ਦੋਵੇਂ ਵਿਆਕਤੀ ਖੁਦ ਨੂੰ ਅਰੋਪੀ ਅਸ਼ਿਕ ਦੇ ਰਿਸ਼ਤੇਦਾਰ ਦੱਸਦੇ ਸਨ। ਉਨ੍ਹਾਂ ਨੇ ਪਰਮਿੰਦਰ ਸਿੰਘ ਨੂੰ ਉਸਦੀ ਪਤਨੀ ਦੇ ਆਸ਼ਿਕ ਨੂੰ ਮੁਕੱਦਮੇ ਚੋਂ ਬਾਹਰ ਕੱਢਣ ਲਈ ਧਮਕਾਇਆ ਸੀ। ਸ੍ ਪਾਲੀ ਤੇ ਮਹਿਦੂਦਾਂ ਨੇ ਸਾਫ ਕੀਤਾ ਕਿ ਜੇਕਰ ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਨਾ ਕੀਤਾ ਗਿਆ ਤਾਂ ਉਹ ਪੁਲਿਸ ਖਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਪੁਲਿਸ ਦੀ ਹੋਵੇਗੀ। ਉਨ੍ਹਾਂ ਅਰੋਪੀਆਂ ਤੋਂ ਪਰਮਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਖਤਰਾ ਹੋਣ ਦੀ ਗੱਲ ਵੀ ਆਖੀ।

Police-Demand-Arrest-Of-Wife-And-Lover-Of-Police-Officer-Who-Tried-To-Run-Over-Husband



Sponsored advertisement Sponsored advertisement Sponsored advertisement Sponsored advertisement Sponsored advertisement Sponsored advertisement Sponsored advertisement

WebHead
Sponsored advertisement

Trending News

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना का सबसे बड़ा एलिवेटेड रोड आज हुआ शुरू, 756 करोड़ की आई लागत

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं