ਸੂਬੇ ਭਰ ਦੇ ਵਿੱਚ ਹੋਈਆਂ ਚਾਰ ਵਿਧਾਨ ਸਭਾ ਚਿਮਨੀ ਚੋਣਾਂ ਬਾਰੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਭਿੰਦਾ ਨੇ ਰਾਜੇ ਵੜਿੰਗ ਦੇ ਉੱਪਰ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲਾ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਤਾਂ ਆਪਣਾ ਘਰ ਵੀ ਨਹੀਂ ਬਚਾ ਸਕਿਆ। ਭੁਪਿੰਦਰ ਸਿੰਘ ਭਿੰਦਾ ਨੇ ਅੱਗੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਤੋਂ ਦੁਖੀ ਹੋਏ ਲੋਕਾਂ ਨੇ ਰਾਜਾ ਵੜਿੰਗ ਨੂੰ ਐਮ.ਪੀ ਕੀ ਬਣਾ ਦਿੱਤਾ। ਉਹ ਆਪਣੇ ਆਪ ਨੂੰ ਆਉਣ ਵਾਲਾ ਸੀਐਮ ਹੀ ਦੇਖਣ ਲੱਗ ਪਿਆ। ਜਦ ਕਿ ਆਪਣਾ ਹਲਕਾ ਛੱਡ ਕੇ ਲੁਧਿਆਣੇ ਨੂੰ ਆਪਣਾ ਦਿਲ ਕਹਿਣ ਵਾਲੇ ਉਸ ਦੇ ਆਪਣੇ ਹਲਕੇ ਦੇ ਲੋਕਾਂ ਨੇ ਹੀ ਰਾਜਾ ਵੜਿੰਗ ਨੂੰ ਠੋਕਵਾਂ ਜਵਾਬ ਦਿੱਤਾ ਹੈ। ਕਿਉਂਕਿ ਕਿਸੇ ਸਮੇਂ ਉਹ ਹਲਕਾ ਗਿੱਦੜਬਾਹਾ ਨੂੰ ਆਪਣਾ ਦਿਲ ਕਹਿੰਦੇ ਸਨ ਤੇ ਐਮਪੀ ਚੋਣਾ ਜਿੱਤਣ ਲਈ ਫਿਰ ਲੁਧਿਆਣਾ ਨੂੰ ਆਪਣਾ ਦਿਲ ਕਹਿਣ ਲੱਗ ਪਏ, ਜਦਕਿ ਚੋਣਾਂ ਤੋਂ ਬਾਅਦ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਲੁਧਿਆਣਾ ਵਾਸੀਆਂ ਦੀ ਕਿਸੇ ਪੱਖੋਂ ਕੋਈ ਸੇਵਾ ਨਹੀਂ ਕਰ ਸਕੇ। ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੜਿੰਗ ਦੀ ਐਸੀ ਹਾਲਤ ਹੋਵੇਗੀ ਕਿ ਉਹ ਨਾ ਘਰ ਦੇ ਰਹਿਣਗੇ ਨਾ ਘਾਟ ਦੇ। ਓਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਇਹ ਫਿਤਰਤ ਰਹੀ ਹੈ ਕਿ ਉਹ ਹੰਕਾਰ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਉਹਨਾਂ ਨੇ ਰਾਜਾ ਵੜਿੰਗ ਦਾ ਹੰਕਾਰ ਤੋੜ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ।
Waring-Who-Dreamed-Of-Becoming-The-Chief-Minister-Of-The-State-Could-Not-Even-Save-His-House-Bhupinder-Singh-Bhinda