ਮਿਊਂਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਦੇ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਇਕ ਵਫਦ ਮੇਅਰ ਬਲਕਾਰ ਸਿੰਘ ਸੰਧੂ ਨੂੰ ਮਿਲਿਆ ਅਤੇ ਰਾਜ ਸਰਕਾਰ ਦੇ ਪੱਤਰ ਮੀਮੋ ਨੰਬਰ ਉਕਵੱਲ-ਡਸਸ-478-2021/43554 ਮਿਤੀ 27-10-2021 ਅਨੁਸਾਰ ਦਰਜਾ ਚਾਰ ਦੇ ਰੈਗੂਲਰ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਨੂੰ 5 ਹਜ਼ਾਰ ਰੁਪਏ ਦਾ ਤਿਉਹਾਰੀ ਕਰਜ਼ਾ ਦੇਣ ਦੀ ਮੰਗ ਕੀਤੀ। ਸ੍ਰੀ ਸਹੋਤਾ ਨੇ ਦੱਸਿਆ ਕਿ ਮੇਅਰ ਸ. ਸੰਧੂ ਵਲੋਂ ਸਾਡੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਹੁਣ ਕੱਚੇ ਮੁਲਾਜ਼ਮਾਂ ਨੂੰ ਵੀ ਤਿਉਹਾਰੀ ਕਰਜ਼ਾ ਮਿਲੇਗਾ। ਉਨ੍ਹਾਂ ਦੱਸਿਆ ਕਿ ਦਰਜਾ ਚਾਰ ਰੈਗੂਲਰ ਮੁਲਾਜ਼ਮਾਂ ਨੂੰ 10 ਹਜ਼ਾਰ ਰੁਪਏ ਦਾ ਤਿਉਹਾਰਾਂ ਲਈ ਕਰਜ਼ਾ ਦੇਣ ਲਈ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਹੁਕਮ ਨੰਬਰ 677 ਐਮ. ਓ. ਮਿਤੀ 29-10-2021 ਜਾਰੀ ਕੀਤਾ ਹੈ ਜਿਸ ਅਨੁਸਾਰ ਦਰਜਾ ਚਾਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰੋਵੀਡੈਂਟ ਫੰਡ ਵਿਚੋਂ 10 ਹਜ਼ਾਰ ਕਰਜ਼ਾ ਦਿੱਤਾ ਜਾਵੇਗਾ ਅਤੇ ਦਸੰਬਰ 2021 ਤੋਂ 5 ਬਰਾਬਰ ਕਿਸ਼ਤਾਂ ਵਿਚ ਕਰਜ਼ੇ ਦੀ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਮੰਗ ਪ੍ਰਵਾਨ ਕਰ ਲੈਣ ਤੇ ਧੰਨਵਾਦ ਕੀਤਾ। ਇਸ ਮੌਕੇ ਵਿਜੈ ਮਾਨਵ, ਇੰਦਰਪਾਲ ਚੌਹਾਨ, ਸੁਨੀਲ ਲੋਹਟ, ਵਿਨੋਦ ਸਹੋਤਾ, ਚੌਹਾਨ, ਸੰਨੀ ਸਹੋਤਾ ਆਦਿ ਮੌਜੂਦ ਸਨ।
Rank Four Regular Employees And Raw Employees Will Get 5000 Festivities