September 18, 2026 22:57:52
ਹਾਲੇ ਕੋਵਿਡ 19 ਦਾ ਵਿਕਰਾਲ ਰੂਪ ਤਾਂ ਸਾਹਮਣੇ ਆਉਣੈ, ਅਵੇਸਲੇ ਨਾ ਹੋਵੋ-ਡਾ. ਬਿਸ਼ਵ ਮੋਹਨ

ਹਾਲੇ ਕੋਵਿਡ 19 ਦਾ ਵਿਕਰਾਲ ਰੂਪ ਤਾਂ ਸਾਹਮਣੇ ਆਉਣੈ, ਅਵੇਸਲੇ ਨਾ ਹੋਵੋ-ਡਾ. ਬਿਸ਼ਵ ਮੋਹਨ

-ਕਿਹਾ! ਹੁਣ ਬਿਮਾਰੀ ਇਕੱਲੇ ਬਜ਼ੁਰਗਾਂ ਅਤੇ ਬੱਚਿਆਂ ਦੀ ਨਹੀਂ ਰਹੀ, ਨੌਜਵਾਨ ਵੀ ਹੋਣਗੇ ਸ਼ਿਕਾਰ

ਸਿਵਲ ਤੇ ਪੁਲਿਸ ਪ੍ਰਸਾਸ਼ਨ ਨਾਲ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਵਿਚਾਰਾਂ

Jun18,2020 | Yashpal Sharma | Ludhiana

ਲੁਧਿਆਣਾ, 18 ਜੂਨ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐÎਮ. ਸੀ.) ਦੇ ਮਾਹਿਰ ਡਾਕਟਰ ਬਿਸ਼ਵ ਮੋਹਨ ਨੇ ਲੋਕਾਂ ਨੂੰ ਯਾਦ ਕਰਾਇਆ ਹੈ ਕਿ ਉਨ•ਾਂ ਨੂੰ ਕੋਵਿਡ 19 ਪ੍ਰਤੀ ਅਵੇਸਲੇ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਇਸ ਬਿਮਾਰੀ ਦਾ ਵਿਕਰਾਲ ਰੂਪ ਲੋਕਾਂ ਸਾਹਮਣੇ ਹਾਲੇ ਆਉਣਾ ਬਾਕੀ ਹੈ। ਇਸ ਬਿਮਾਰੀ ਤੋਂ ਬਚਣ ਲਈ ਇਸ ਦੇ ਫੈਲਾਅ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਹ ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਬਿਮਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ।ਡਾ. ਬਿਸ਼ਵ ਮੋਹਨ ਨੇ ਅਗਾਹ ਕਰਦਿਆਂ ਦੱਸਿਆ ਕਿ ਜਿਸ ਪੱਧਰ -ਤੇ ਇਹ ਬਿਮਾਰੀ ਦਾ ਫੈਲਾਅ ਹੋ ਰਿਹਾ ਹੈ, ਉਸ ਨਾਲ ਇਹ ਕਹਿਣਾ ਜਾਇਜ਼ ਨਹੀਂ ਕਿ ਇਸ ਤੋਂ ਇਕੱਲੇ ਬਜ਼ੁਰਗ, ਬੱਚੇ ਜਾਂ ਬਿਮਾਰ ਵਿਅਕਤੀ ਹੀ ਪੀੜਤ ਹੋ ਸਕਦੇ ਹਨ। ਵੱਖ-ਵੱਖ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਫੈਲਾਅ ਬਾਰੇ ਖੋਜ ਕਰਨ -ਤੇ ਇਹ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਹੁਣ ਨੌਜਵਾਨ ਵੀ ਇਸ ਬਿਮਾਰੀ ਦੇ ਕਲਾਵੇ ਵਿੱਚ ਆ ਸਕਦੇ ਹਨ। ਜਿਸ ਨਾਲ ਪੀੜਤ ਲੋਕਾਂ ਦਾ ਅੰਕੜਾ ਕਿਤੇ ਜਿਆਦਾ ਵਧ ਸਕਦਾ ਹੈ। ਆਬਾਦੀ ਪੱਖੋਂ ਕਾਫੀ ਵੱਡਾ ਜ਼ਿਲ•ਾ ਹੋਣ ਕਾਰਨ ਲੁਧਿਆਣਾ ਵਿੱਚ ਵੀ ਇਹ ਸਥਿਤੀ ਵਿਗੜ ਸਕਦੀ ਹੈ, ਜਿਸ ਲਈ ਲੋਕਾਂ ਨੂੰ ਹੁਣ ਹੋਰ ਜਾਗਰੂਕ ਹੋ ਕੇ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਡਾ. ਬਿਸ਼ਵ ਮੋਹਨ ਨੇ ਦੱਸਿਆ ਕਿ ਅੱਜ ਵੀ ਲੋਕਾਂ ਦਾ ਵਹਿਮ ਹੈ ਕਿ ਉਹ ਤੰਦਰੁਸਤ ਅਤੇ ਰਿਸ਼ਟ ਪੁਸ਼ਟ ਹਨ, ਜਿਸ ਕਾਰਨ ਉਨ•ਾਂ ਨੂੰ ਇਹ ਬਿਮਾਰੀ ਨਹੀਂ ਲੱਗ ਸਕਦੀ, ਜੋ ਕਿ ਸੱਚ ਨਹੀਂ। ਅੱਜ ਲੋੜ ਹੈ ਕਿ ਲੋਕ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ, ਮਾਸਕ ਦੀ ਵਰਤੋਂ ਕਰਨ, ਬਿਨ•ਾ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ, ਇਕੱਠ ਨਾ ਕੀਤੇ ਜਾਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਉਨ•ਾਂ ਕਿਹਾ ਕਿ ਅੱਜ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਜਾਣ ਅਤੇ ਹਰੇਕ ਵਿਅਕਤੀ ਆਪਣੇ ਆਪ ਨੂੰ ਵਲੰਟੀਅਰ ਦੀ ਤਰ•ਾਂ ਮੰਨ ਕੇ ਕੰਮ ਕਰੇ। ਵੱਖ-ਵੱਖ ਵਰਗਾਂ ਨਾਲ ਸੰਬੰਧਤ ਲੋਕਾਂ ਨੂੰ ਲੋੜ ਹੈ ਕਿ ਉਹ ਆਪਣੀ ਨਿੱਜੀ ਜਿੰਮੇਵਾਰੀ ਨੂੰ ਸਮਝ ਕੇ ਖੁਦ ਜਾਗਰੂਕ ਹੋਣ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਡਾ. ਬਿਸ਼ਵ ਮੋਹਨ ਅਤੇ ਡਾ. ਰਾਜੇਸ਼ ਮਹਾਜਨ ਦਾ ਧੰਨਵਾਦ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਉਹ ਜ਼ਿਲ•ਾ ਲੁਧਿਆਣਾ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਿਹਤ ਮਾਹਿਰਾਂ ਦੀ ਸਲਾਹ ਮੁਤਾਬਿਕ ਹਰ ਉਹ ਕਦਮ ਉਠਾਉਣਗੇ, ਜੋ ਜ਼ਰੂਰੀ ਹਨ। ਇਸ ਸੰਬੰਧੀ ਜ਼ਮੀਨੀ ਪੱਧਰ -ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਖਾਕਾ ਤਿਆਰ ਕਰਨ ਲਈ ਡੀ. ਸੀ. ਪੀ. (ਸਥਾਨਕ) ਅਖਿਲ ਚੌਧਰੀ, ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ ਅਤੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕੈ

Corona Is No Longer Limited To The Elderly And Children Young People Will Also Be Victims



Sponsored advertisement Sponsored advertisement Sponsored advertisement Sponsored advertisement Sponsored advertisement Sponsored advertisement Sponsored advertisement

WebHead
Sponsored advertisement

Trending News

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना का सबसे बड़ा एलिवेटेड रोड आज हुआ शुरू, 756 करोड़ की आई लागत

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं