September 18, 2026 04:25:55
ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਮਿਲਣ ਤੱਕ ਦਲਿਤ ਸਮਾਜ ਦਾ ਸੰਘਰਸ਼ ਰਹੇਗਾ ਜਾਰੀ: ਸੰਜੀਵ ਏਕਵਲਯ

ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਮਿਲਣ ਤੱਕ ਦਲਿਤ ਸਮਾਜ ਦਾ ਸੰਘਰਸ਼ ਰਹੇਗਾ ਜਾਰੀ: ਸੰਜੀਵ ਏਕਵਲਯ

Oct10,2020 | Enews Team | Ludhiana

ਲੁਧਿਆਣਾ 10 ਅਕਤੂਬਰ ਯੂ. ਪੀ. ਦੇ ਹਾਥਰਸ ਖਿਲਾਫ਼ ਵਿਖੇ ਦਲਿਤ ਸਮਾਜ ਦੀ ਬੇਟੀ ਨਾਲ ਵਾਪਰੀ ਮੰਦਭਾਗੀ ਘਟਨਾਂ ਦੇ ਖਿਲਾਫ਼ ਦਲਿਤ ਸਮਾਜ ਦੀਆਂ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਉਤੇ ਅੱਜ ਡਾ. ਅੰਬੇਡਕਰ ਦਲਿਤ ਵਿਕਾਸ ਮੰਚ. ਰਜਿ. ਪੰਜਾਬ ਦੇ ਪ੍ਰਧਾਨ ਸੰਜੀਵ ਏਕਵਲਯ ਦੀ ਅਗਵਾਈ ਵਿਚ ਸਥਾਨਕ ਹੈਬੋਵਾਲ ਚੌਂਕ ਤੋਂ ਘੰਟਾ ਘਰ ਚੌਕ ਦੌਰਾਨ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਸਮੂਹ ਦੁਕਾਨਦਾਰਾਂ ਨੂੰ ਆਪਣੀਆ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਤੇ ਜਿਨ•ਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬਿਨ•ਾਂ ਕਹੇ ਤੇ ਬੰਦ ਕੀਤੀਆਂ ਉਨ•ਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੰਜੀਵ ਏਕਲਵਯ ਨੇ ਕਿਹਾ ਕਿ ਇਹ ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਇਸ ਦੇਸ਼ ਵਿਚ ਗਾਂ, ਕੁੱਤੇ, ਹਾਥੀ ਤੇ ਬਾਕੀ ਜਾਨਵਰਾਂ ਦੀ ਮੌਤ ਤੇ ਸਮੂਹ ਜਥੇਬੰਦੀਆਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਬਹੁਤ ਰੌਲਾ ਪਾਇਆ ਜਾਂਦਾ ਹੈ ਪ੍ਰੰਤੂ ਜਦੋਂ ਦਲਿਤ ਸਮਾਜ ਦੀ ਬੇਟੀ ਨੂੰ ਯੂ. ਪੀ. ਦੇ ਹਾਥਰਸ ਵਿਖੇ ਗੈਗਰੇਪ ਕਰਨ ਤੋਂ ਬਾਅਦ ਉਸਦੀ ਜੀਭ ਕੱਟ ਕੇ, ਰੀੜ ਦੀ ਹੱਡੀ ਤੋੜ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਇਨ•ਾਂ ਵਿਚੋਂ ਕੋਈ ਵੀ ਰੌਲਾ ਨਹੀਂ ਪਾਉਦਾ ਹੈ। ਉਨ•ਾਂ ਕਿਹਾ ਕਿ ਇਹ ਸਭ ਭਾਜਪਾ ਦੇ ਰਾਮ ਰਾਜ ਦੀ ਕਾਰਗੁਜ਼ਾਰੀ ਹੈ ਜਿਸ ਵਿਚ ਦਲਿਤ ਸਮਾਜ ਦੇ ਤਸੱਦਦ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਯੂ. ਪੀ ਦੀ ਯੋਗੀ ਸਰਕਾਰ ਤੇ ਪ੍ਰਸ਼ਾਸ਼ਨ ਉਕਤ ਘਟਨਾ ਦੇ ਦੋਸ਼ੀਆਂ ਨੂੰ ਬਚਾਉਣ ਲਈ ਤੇ ਸਾਰੇ ਸਬੂਤ ਮਿਟਾਉਣ ਲਈ ਰਾਤ ਦੇ 2.30 ਵਜੇ ਉਸ ਲੜਕੀ ਦੇ ਪਰਿਵਾਰ ਤੋਂ ਪੁੱਛੇ ਬਿਨ•ਾਂ ਉਸਦਾ ਸੰਸਕਾਰ ਦਿੰਦਾ ਹੈ। ਇਹ ਕਿਥੋਂ ਤੱਕ ਜਾਇਜ ਹੈ। ਉਨ•ਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਭਾਰਤ ਦੇ ਸਿਰ ਦੁਨੀਆਂ ਸਾਹਮਣੇ ਝੁੱਕ ਜਾਂਦਾ ਹੈ। ਉਨ•ਾਂ ਕਿਹਾ ਕਿ ਮੰਗ ਕੀਤੀ ਕਿ ਦੋਸ਼ੀਆਂ ਨੂੰ ਫ਼ਾਂਸੀ ਸਜ਼ਾ ਦਿੱਤੀ ਜਾਵੇ ਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਦੋਂ ਤੱਕ ਦਲਿਤ ਸਮਾਜ ਵਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੂਰਜ ਸੋਦਾ, ਰਾਜ ਕੁਮਾਰ ਭੂੰਬਕ, ਕੁਲਦੀਪ ਨੇਘੀ, ਬੰਟਾ ਲੰਮਾ, ਵੀਸ਼ੂ ਕੁਮਾਰ, ਰਾਜਾਗਿਰੀ, ਮਨੀਸ਼ ਕੁਮਾਰ, ਵਿਜੇ ਕੁਮਾਰ, ਰਾਹੁਲ ਗਿੱਲ, ਨਿਖਿਲ ਕੁਮਾਰ, ਸੁਭਮ ਕਲਿਆਣਾ, ਰੋਕੀ ਕੰਡਿਆਰਾ ਆਦਿਅ ਹਾਜ਼ਰ ਸਨ।

Dalit Society Will Continue To Struggle Till The Death Sentence Is Handed Down To The Perpetrators Of Hathras Case

Sponsored advertisement Sponsored advertisement Sponsored advertisement Sponsored advertisement Sponsored advertisement Sponsored advertisement Sponsored advertisement

WebHead
Sponsored advertisement

Trending News

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना का सबसे बड़ा एलिवेटेड रोड आज हुआ शुरू, 756 करोड़ की आई लागत

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं