September 18, 2026 01:48:01
ਵਿਕਾਸ ਪ੍ਰੋਜੈਕਟਾਂ ਵਿੱਚ ਅਣਗਹਿਲੀ ਕਰਨ ਵਾਲੇ ਠੇਕੇਦਾਰ ਬਲੈਕਲਿਸਟ ਕੀਤੇ ਜਾਣਗੇ-ਭਾਰਤ ਭੂਸ਼ਣ ਆਸ਼ੂ

ਵਿਕਾਸ ਪ੍ਰੋਜੈਕਟਾਂ ਵਿੱਚ ਅਣਗਹਿਲੀ ਕਰਨ ਵਾਲੇ ਠੇਕੇਦਾਰ ਬਲੈਕਲਿਸਟ ਕੀਤੇ ਜਾਣਗੇ-ਭਾਰਤ ਭੂਸ਼ਣ ਆਸ਼ੂ

-ਸਿੱਧਵਾਂ ਨਹਿਰ ਵਾਟਰਫਰੰਟ ਪ੍ਰੋਜੈਕਟ ਅਤੇ ਲਈਅਰ ਵੈਲੀ ਪ੍ਰੋਜੈਕਟਾਂ ਦਾ ਦੌਰਾ

Jul2,2020 | Enews Team | Ludhiana

ਲੁਧਿਆਣਾ, 2 ਜੁਲਾਈ ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਦੇ ਠੇਕੇਦਾਰਾਂ ਨੂੰ ਅਗਾਹ ਕੀਤਾ ਹੈ ਕਿ ਜੇਕਰ ਕੋਈ ਵੀ ਠੇਕੇਦਾਰ ਵਿਕਾਸ ਕਾਰਜਾਂ ਵਿੱਚ ਦੇਰੀ ਕਰਦਾ ਹੈ ਜਾਂ ਕੰਮ ਤੈਅ ਸਮੇਂ ਵਿੱਚ ਸ਼ੁਰੂ ਕਰਾਉਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਹ ਬਲੈਕਲਿਸਟ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਦੇਰੀ ਹੋਣ ਕਾਰਨ ਸਭ ਤੋਂ ਵਧੇਰੇ ਨੁਕਸਾਨ ਸ਼ਹਿਰ ਵਾਸੀਆਂ ਨੂੰ ਹੋ ਰਿਹਾ ਹੈ। ਇਨ•ਾਂ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਧੀਮੀ ਗਤੀ ਦੇ ਮਾਮਲੇ ਵਿੱਚ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਸ਼ੂ ਨੇ ਅੱਜ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਵਧੀਕ ਕਮਿਸ਼ਨਰ ਸੰਯਮ ਅਗਰਵਾਲ ਅਤੇ ਰਿਸ਼ੀਪਾਲ ਸਿੰਘ ਅਤੇ ਹੋਰ ਹਾਜ਼ਰ ਸਨ। ਉਨ•ਾਂ ਕਿਹਾ ਕਿ ਨਗਰ ਨਿਗਮ ਦੇ ਕੁਝ ਠੇਕੇਦਾਰ ਨਗਰ ਨਿਗਮ ਦੇ ਕੰਮਾਂ ਨੂੰ ਮਾਮੂਲੀ ਲੈ ਰਹੇ ਹਨ, ਜਿਨ•ਾਂ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਮਿਸ਼ਨ ਫਤਹਿ ਤਹਿਤ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ -ਤੇ ਨੇਪਰੇ ਚਾੜਨ ਲਈ ਦ੍ਰਿੜ ਵਚਨਬੱਧ ਹੈ। ਇਸੇ ਕਰਕੇ ਹੀ ਸ਼ਹਿਰ ਲੁਧਿਆਣਾ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਉਨ•ਾਂ ਅਧਿਕਾਰੀਆਂ ਨੂੰ ਕਿਹਾ ਕਿ ਜੋ ਕੰਮ ਮੁਕੰਮਲ ਹੋ ਗਏ ਹਨ, ਉਨ•ਾਂ ਦੇ ਵਰਤੋਂ ਸਰਟੀਫਿਕੇਟ ਜਮ•ਾਂ ਕਰਵਾਏ ਜਾਣ ਤਾਂ ਜੋ ਹੋਰ ਵਿਕਾਸ ਕਾਰਜਾਂ ਲਈ ਫੰਡ ਮੰਗੇ ਜਾ ਸਕਣ। ਉਨ•ਾਂ ਕਿਹਾ ਕਿ ਕੋਈ ਵੀ ਫੰਡ ਅਣਵਰਤੇ ਨਾ ਰਹਿਣ। ਸਾਰੇ ਫੰਡਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ -ਤੇ ਖਰਚੇ ਜਾਣੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਵੱਲੋਂ ਲੁਧਿਆਣਾ ਸਮਾਰਟ ਸਿਟੀ ਲਿਮਿਟਡ, ਆਪਰੇਸ਼ਨ ਅਤੇ ਮੈਂਟੀਨੈਂਸ ਸੈੱਲ, ਬਾਗਬਾਨੀ ਬਰਾਂਚ, ਸਿਹਤ ਬਰਾਂਚ, ਰਿਕਵਰੀ ਅਤੇ ਹੋਰ ਬਰਾਂਚਾਂ ਦੇ ਕੰਮਾਂ ਦਾ ਰਿਵਿਊ ਕੀਤਾ ਗਿਆ। ਐੱਲ. ਈ. ਡੀ. ਸਟਰੀਟਲਾਈਟ ਪ੍ਰੋਜੈਕਟ ਨਾਲ ਸੰਬੰਧਤ ਅਗਲੀ ਅਦਾਇਗੀ ਠੇਕੇਦਾਰ ਨੂੰ ਉਦੋਂ ਕੀਤੀ ਜਾਵੇਗੀ, ਜਦੋਂ ਉਹ ਇਸ ਪ੍ਰੋਜੈਕਟ ਨਾਲ ਸੰਬੰਧਤ ਬਿਜਲਈ ਊਰਜਾ ਬਚਤ ਬਾਰੇ ਵਿਸਥਾਰ ਨਾਲ ਦੱਸੇਗਾ। ਉਨ•ਾਂ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸਟਰੀਟ ਲਾਈਟਾਂ ਨਾ ਚੱਲਣ ਦੇ ਮਾਮਲੇ ਵਿੱਚ ਟਾਟਾ ਸੰਨਜ਼ ਠੇਕੇਦਾਰ ਨੂੰ ਤੁਰੰਤ ਜੁਰਮਾਨਾ ਲਗਾਇਆ ਜਾਵੇ। ਉਨ•ਾਂ ਨਗਰ ਨਿਗਮ ਦੇ ਹਰੇਕ ਵਾਹਨ ਵਿੱਚ ਸੀ. ਐੱਸ. ਆਰ. ਗਤੀਵਿਧੀ ਫੰਡਾਂ ਰਾਹੀਂ ਜੀ. ਪੀ. ਐੱਸ. ਸਥਾਪਤ ਕਰਾਉਣ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਨਾਲ ਕੰਮਾਂ ਦੀ ਮੋਨੀਟਰਿੰਗ ਸੌਖੀ ਹੋ ਜਾਇਆ ਕਰੇਗੀ। ਉਨ•ਾਂ ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਰਾਭਾ ਨਗਰ ਸਥਿਤ ਲਈਅਰ ਵੈਲੀ ਦੀ ਸਾਂਭ ਸੰਭਾਲ ਵੱਲ ਧਿਆਨ ਦੇਣ। ਉਹ ਨਿੱਜੀ ਤੌਰ -ਤੇ ਖੁਦ ਇਸ ਵੈਲੀ ਦਾ ਦੌਰਾ ਕਰਨਗੇ। ਉਨ•ਾਂ ਸ਼ਹਿਰ ਦੀਆਂ ਸਾਰੀਆਂ ਪਾਰਕਾਂ ਦੇ ਉੱਚਿਤ ਰੱਖ ਰਖਾਵ ਲਈ ਪਾਰਕ ਮੈਨੇਜਮੈਂਟ ਕਮੇਟੀਆਂ ਦਾ ਗਠਨ ਕਰਨ ਬਾਰੇ ਵੀ ਕਿਹਾ। ਕਮਿਸ਼ਨਰ ਸਭਰਵਾਲ ਨੇ ਦੱਸਿਆ ਕਿ ਇਸ ਮਹੀਨੇ ਰਿਕਵਰੀਆਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਉਨ•ਾਂ ਕਿਹਾ ਕਿ ਇਸ ਸਮੇਂ ਦੌਰਾਨ ਪ੍ਰਾਪਰਟੀ ਟੈਕਸ ਵਜੋਂ 5 ਕਰੋੜ ਰੁਪਏ, ਵਾਟਰ ਸਪਲਾਈ ਚਾਰਜ਼ਿਸ ਵਜੋਂ 3.92 ਕਰੋੜ ਰੁਪਏ, ਕੰਪੋਜੀਸ਼ਨ ਫੀਸ ਵਜੋਂ 3.32 ਕਰੋੜ ਰੁਪਏ, 23 ਲੱਖ ਬਿਲਡਿੰਗ ਫੀਸ ਵਜੋਂ ਇਕੱਤਰ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਸ ਸੰਬੰਧੀ ਅਧਿਕਾਰੀਆਂ ਨੂੰ ਟੀਚੇ ਦਿੱਤੇ ਗਏ ਹਨ ਤਾਂ ਜੋ ਇਨ•ਾਂ ਫੰਡਾਂ ਨਾਲ ਸ਼ਹਿਰ ਦਾ ਵਿਕਾਸ ਕਰਵਾਇਆ ਜਾ ਸਕੇ। ਉਨ•ਾਂ ਦੱਸਿਆ ਕਿ ਚਾਲੂ ਪ੍ਰੋਜੈਕਟਾਂ ਦੀ ਸੈਂਪਲਿੰਗ ਲਈ ਇੱਕ ਮੋਨੀਟਰਿੰਗ ਸੈੱਲ ਦਾ ਗਠਨ ਕੀਤਾ ਗਿਆ ਹੈ। ਇਨ•ਾਂ ਸੈਂਪਲਾਂ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਲੈਬਾਰਟਰੀ ਵਿੱਚ ਜਾਂਚ ਕਰਵਾਇਆ ਜਾਇਆ ਕਰੇਗਾ। ਇਸ ਮੌਕੇ ਆਸ਼ੂ ਅਤੇ ਉਕਤਾਨ ਨੇ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਅਤੇ ਲਈਅਰ ਵੈਲੀ ਪ੍ਰੋਜੈਕਟਾਂ ਦਾ ਮੌਕੇ -ਤੇ ਜਾ ਕੇ ਜਾਇਜ਼ਾ ਵੀ ਲਿਆ।

Neglected Contractors In Development Projects Will Be Blacklisted



Sponsored advertisement Sponsored advertisement Sponsored advertisement Sponsored advertisement Sponsored advertisement Sponsored advertisement Sponsored advertisement

WebHead
Sponsored advertisement

Trending News

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना का सबसे बड़ा एलिवेटेड रोड आज हुआ शुरू, 756 करोड़ की आई लागत

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं